ਜਹਾਜ ਬੰਦਰਗਾਹ ਤੇ ਥੋੜ੍ਹਾ ਜਿਹਾ ਠਹਿਰਦੇ ਹਨ, ਫਿਰ ਤੁਰ ਜਾਂਦੇ ਹਨ ਯਾਤਰਾ ਤੇ
ਪਰ ਮੰਦੇ ਮੌਸਮ ਦੇ ਹੁੰਦਿਆਂ ਵੀ ਉਹ ਵਾਪਸ ਆ ਜਾਂਦੇ ਹਨ।
ਮੈਂ ਵੀ ਪਰਤ ਆਵਾਂਗਾ ਛੇ ਮਹੀਨੇ ਪਿਛੋਂ
ਫੇਰ ਤੁਰ ਜਾਣ ਲਈ ਛੇ ਮਹੀਨਿਆਂ ਵਾਸਤੇ।
ਸਾਰੇ ਮੁੜ ਆਉਂਦੇ ਹਨ ਸਿਵਾਏ ਜਿਗਰੀ ਦੋਸਤਾਂ ਦੇ
ਸਿਵਾਏ ਸਭ ਤੋਂ ਪਿਆਰੀਆਂ ਤੇ ਵਫਾਦਾਰ ਨਾਰੀਆਂ ਦੇ
ਸਾਰੇ ਮੁੜ ਆਉਂਦੇ ਹਨ ਸਿਵਾਏ ਉਹਨਾਂ ਦੇ ਜਿਨ੍ਹਾਂ ਦੀ ਸਾਨੂੰ ਸਭ ਤੋਂ ਵੱਧ ਲੋੜ ਹੁਂਦੀ ਹੈ
ਮੈਂ ਕਿਸਮਤ ਵਿਚ ਯਕੀਨ ਨਹੀਂ ਕਰਦਾ। ਤੇ ਉਸਤੋਂ ਵੀ ਘੱਟ ਕਰਦਾ ਹਾਂ ਆਪਣੇ ਆਪ ਤੇ
ਪਰ ਮੈਂ ਯਕੀਨ ਕਰਨਾ ਚਾਹੁੰਦਾ ਹਾਂ ਕਿ ਅਜਿਹਾ ਨਹੀਂ ਹੋਵੇਗਾ
ਜਿਸ ਵਿਚ ਜਹਾਜਾਂ ਨੂੰ ਸਾੜਨ ਦਾ ਰੁਝਾਨ ਹੋਵੇ।
ਮੈਂ ਨਿਸਚੇ ਹੀ ਵਾਪਸ ਆਵਾਂਗਾ। ਦੋਸਤਾਂ ਨਾਲ, ਨਵੇਂ ਕੰਮ ਧੰਦਿਆਂ ਨਾਲ।
ਤੇ ਹਾਂ ਮੈਂ ਨਿਸਚੇ ਹੀ ਗਾਵਾਂਗਾ। ਛੇ ਮਹੀਨੇ ਪਿਛੋਂ।
|