ਭਾਈਬੰਦ ਕਬਰਾਂ ਤੇ ਕ੍ਰਾਸ ਨਹੀਂ ਰੱਖੇ ਜਾਂਦੇ ਤੇ ਵਿਧਵਾ ਨਾਰਾਂ ਓਥੇ ਵਿਰਲਾਪ ਨਹੀਂ ਕਰਦੀਆਂ ਏਥੇ ਤਾਂ ਕੋਈ ਫੁੱਲਾਂ ਦੇ ਗੁਲਦਸਤੇ ਰਖਦਾ ਹੈ ਤੇ ਸਦੀਵੀ ਸ਼ੋਅਲੇ ਨੂੰ ਜਗਾਉਂਦਾ ਹੈ। ਇਸ ਥਾਂ ਤੇ ਮਿੱਟੀ ਉਚੀ ਹੋ ਗਈ ਸੀ ਪਰ ਹੁਣ ਇਹ ਪੱਥਰਾਂ ਨਾਲ ਹੀ ਢਕੀ ਹੋਈ ਹੈ ਇਥੇ ਕਿਸੇ ਇਕ ਵਿਅਕਤੀ ਦੀ ਕਿਸਮਤ ਨਹੀਂ ਸਮੂਹ ਕਿਸਮਤਾਂ ਇਕਮਿਕ ਹੋ ਗਈਆਂ ਹਨ। ਇਸ ਸ਼ੋਅਲੇ ਵਿਚ ਤੁਸੀਂ ਦੇਖਦੇ ਹੋ ਮੱਚ ਰਿਹਾ ਇਕ ਟੈਂਕ ਦੇਖਦੇ ਹੋ ਰੂਸੀ ਝੁੱਗੀਆਂ ਨੂੰ ਲੱਗੀ ਹੋਈ ਅੱਗ ਇਕ ਬਲਦਾ ਸਮੋਲੈਂਸਕ ਇਕ ਬਲਦਾ ਰਾਈਸਤਾਗ ਅਤੇ ਫੌਜੀ ਦਾ ਮੱਚ ਰਿਹਾ ਦਿਲ। ਭਾਈਬੰਦ ਕਬਰਾਂ ਤੇ ਵਿਧਵਾਵਾਂ ਹੰਝੂ ਭਰੀਆਂ ਅੱਖਾਂ ਨਾਲ ਨਹੀਂ ਖੜ੍ਹੀਆਂ ਇਥੇ ਜੋ ਲੋਕ ਆਉਂਦੇ ਹਨ ਤਕੜੇ ਦਿਲਾਂ ਵਾਲੇ ਹਨ ਭਾਈਬੰਦ ਕਬਰਾਂ ਤੇ ਕ੍ਰਾਸ ਨਹੀਂ ਰੱਖੇ ਜਾਂਦੇ ਪਰ ਕੀ ਇਸ ਨਾਲ ਭਾਰ ਹੌਲਾ ਹੋ ਜਾਂਦਾ ਹੈ?
© Ajmer Rode. ਅਨੁਵਾਦ, 2015