ਮੇਰੇ ਉਤੇ ਬਰਫ ਹੀ ਬਰਫ ਹੈ ਤੇ ਥੱਲੇ ਵੀ ਥੱਲੇ ਚੂਭੀ ਮਾਰਾਂ, ਕਿ ਉਪਰ ਪਟੱਕ ਨਿਕਲ ਜਾਵਾਂ ਬੋਤਲ ਦੇ ਡੱਟ ਵਾਂਗ ਪਿਆਰ ਅਤੇ ਉਮੀਦ ਲਈ ਕਦੇ ਵੀ “ਨਾਂਹ” ਨਹੀਂ ਵੀਜ਼ਾ ਮਿਲਣ ਤੱਕ ਮੈਂ ਕੰਮ ਕਰਨਾ ਹੈ ਬੱਸ ਕੰਮ ਕਰਨਾ ਹੈ। ਇਹ ਬਰਫ ਤਿੜਕ ਜਾਵੇਗੀ ਤੇ ਮੈਂ ਉਪਰ ਨਿਕਲ ਆਵਾਂਗਾ ਮੁੜ੍ਹਕੋ ਮੁੜ੍ਹਕੀ, ਵਾਢੀ ਕਰਦੇ ਵਿਚਾਰੇ ਕਿਸਾਨ ਵਾਂਗ ਮੈਂ ਵਾਪਸ ਆ ਜਾਵਾਂਗਾ ਤੇਰੇ ਕੋਲ, ਤੇ ਯਾਦ ਆ ਜਾਵੇਗੀ ਜ਼ਿੰਦਗੀ ਜੋ ਅਸੀਂ ਜੀਵੀ, ਅਤੇ ਗੀਤ ਜੋ ਮੈਂ ਗਾਇਆ ਕਰਦਾ ਸੀ। ਮੈਂ ਜਵਾਨ ਹਾਂ, ਮਸਾਂ ਚਾਲ੍ਹੀਆਂ ਤੋਂ ਉਤੇ ਤੂੰ ਅਤੇ ਰੱਬ ਨੇ ਮੈਨੂੰ ਲੰਮੇ ਬਾਰਾਂ ਸਾਲ ਬਚਾਈ ਰੱਖਿਆ ਰੱਬ ਮੈਨੂੰ ਇਸ਼ਾਰਾ ਕਰ ਰਿਹੈ, ਮੈਂ ਗਾਵਾਂਗਾ ਉਸ ਸਰਬ ਸ਼ਕਤੀਮਾਨ ਲਈ ਮੇਰਾ ਗੀਤ ਸੁਣ ਉਹ ਮੈਨੂੰ ਦੋਸ਼-ਮੁਕਤ ਕਰ ਦੇਵੇਗਾ
© Ajmer Rode. ਅਨੁਵਾਦ, 2015