ਉਸ ਰਾਤ ਮੈਂ ਉਕਾ ਨਹੀਂ ਪੀਤੀ
ਗੱਲ ਨਹੀਂ ਕੀਤੀ, ਗਾਇਆ ਨਹੀਂ।
ਮੈਂ ਤਾਂ ਕੇਵਲ ਉਸ ਵੱਲ ਦੇਖ ਰਿਹਾ ਸਾਂ ਤੇ ਬੀਅਰ ਪੀ ਰਿਹਾ ਸਾਂ।
ਪਰ ਉਹ ਜੋ ਪਹਿਲਾਂ ਹੀ ਉਸਦੇ ਨਾਲ ਸੀ
ਉਹਨੇ ਕਿਹਾ: “ਤੂੰ ਦਰਵਾਜਿਓਂ ਬਾਹਰ ਹੋ ਜਾ।“
ਕਿਹਾ: “ਤੂੰ ਹੁਣੇ ਚਲਾ ਜਾਹ
ਕੁਝ ਨਹੀਂ ਏਥੇ ਤੇਰੇ ਲਈ!”
ਤੇ ਉਹ ਜੋ ਪਹਿਲਾਂ ਹੀ ਉਸਦੇ ਨਾਲ ਸੀ
ਮੇਰੇ ਤੇ ਹੋਰ ਰੋਬ੍ਹ ਪਾਉਣ ਲੱਗ ਪਿਆ।
ਪਰ ਮੈਂ ਉਸ ਵੱਲ ਧਿਆਨ ਨਾ ਦਿਤਾ।
ਤੇ ਜਦੋਂ ਮੇਰੇ ਜਾਣ ਦਾ ਸਮਾਂ ਆ ਗਿਆ
ਉਸ ਨਾਰ ਨੇ ਕਿਹਾ: “ਤੂੰ ਜਾ ਰਿਹਾ ਹੈਂ? ਨਾ ਨਾ ਨਾ!
ਤੂੰ ਨਹੀਂ ਜਾਣਾ ਅਜੇ, ਨਾ ਨਾ ਨਾ
ਐਨੀ ਪਹਿਲਾਂ ਈ।
ਪਰ ਉਹ ਜੋ ਪਹਿਲਾਂ ਹੀ ਉਸਦੇ ਨਾਲ ਸੀ
ਉਹਨੇ ਲੜਾਈ ਕਰਨ ਦੀ ਧਾਰ ਲਈ:
ਮੈਂ ਉਸਨੂੰ ਨਿਸਚੇ ਹੀ ਯਾਦ ਸਾਂ, ਹਾਂ, ਯਾਦ ਸਾਂ
ਇਕ ਵਾਰ ਮੈਂ ਤੇ ਮੇਰਾ ਦੋਸਤ ਗਲੀ ਵਿਚ ਜਾ ਰਹੇ ਸਾਂ
ਬੁੱਝੋ ਸਾਨੂੰ ਕੌਣ ਮਿਲੇ?
ਬੁੱਝੋ ਸਾਨੂੰ ਕੌਣ ਮਿਲੇ?
ਅੱਠ ਜਣੇ, ਇਕੱਠੇ ਈ
ਤੇ ਮੈਂ ਉਥੋਂ ਨੱਸਿਆ ਨਹੀਂ, ਚਾਕੂ ਕੱਢ ਲਿਆ
ਹਰਾਮੀਓ, ਤੁਸੀਂ ਮੇਰੀ ਜਾਨ ਨਹੀਂ ਲੈ ਸਕਦੇ!
ਅਸੀਂ ਲੜਾਂਗੇ! ਤੁਹਾਨੂੰ ਸਰ ਕਰਾਂਗੇ
ਮੈਂ ਐਵੇਂ ਈ ਮਰਨ ਵਾਲਾ ਨਹੀਂ
ਤੇ ਮੈਂ ਪਹਿਲਾ ਸੀ ਉਸਤੇ ਵਾਰ ਕਰਨ ਵਾਲਾ
ਉਹਨਾਂ ਨੇ ਵੀ ਉਡੀਕ ਨਹੀਂ ਕੀਤੀ, ਵਾਰ ਕੀਤੇ
ਤੇ ਲੜਾਈ ਪੂਰੇ ਜੋਰਸ਼ੋਰ ਨਾਲ ਹੋਣ ਲੱਗ ਪਈ
ਲੜਾਈ ਹਟਣ ਦਾ ਕੋਈ ਚਾਨਸ ਨਹੀਂ ਸੀ,
ਨਾਂ ਹੀ ਠੰਢੀ ਹੋਣ ਦਾ
ਕਿਸੇ ਨੇ ਮੈਨੂੰ ਪਿਛੋਂ ਦਬੋਚ ਲਿਆ
ਮੈਂ ਉਸ ਵੱਲ ਵਧਣ ਦਾ ਯਤਨ ਕੀਤਾ, ਬਿਨ ਵੇਖੇ ਵਾਰ ਕੀਤਾ
ਮੈਂ ਉਸ ਵੱਲ ਵਧਣ ਦਾ ਯਤਨ ਕੀਤਾ, ਬਿਨ ਵੇਖੇ ਵਾਰ ਕੀਤਾ
ਪਰ ਦੇਰ ਹੋ ਚੁੱਕੀ ਸੀ
ਪੁਲੀਸ ਪਹੁੰਚ ਗਈ
ਉਹਨਾਂ ਦੀਆਂ ਜੇਲ੍ਹਾਂ ਵਿਚ ਹਸਪਤਾਲ ਹਨ
ਇਸ ਨਾਲ ਤਸੱਲੀ ਮਿਲੀ, ਤਸੱਲੀ ਮਿਲੀ
ਸਰਜਨ ਨੇ ਦੋਹਾਂ ਹੱਥਾਂ ਨਾਲ ਮੇਰੀ ਚੀਰਫਾੜ ਕੀਤੀ
ਤੇ ਕਿਹਾ: ਹੌਸਲਾ ਰੱਖ, ਮੇਰੇ ਭਾਈ, ਜੇ ਰੱਖ ਸਕਦੈਂ ਤਾਂ
ਤੇ ਕਿਹਾ: ਹੌਸਲਾ ਰੱਖ, ਮੇਰੇ ਭਾਈ, ਜੇ ਰੱਖ ਸਕਦੈਂ ਤਾਂ
ਤੇ ਮੈਂ ਹੌਸਲਾ ਰੱਖਿਆ।
ਮੈਂ ਹਸਪਤਾਲ ਛੱਡਣ ਵਿਚ ਲੇਟ ਹੋ ਗਿਆ
ਅਫਸੋਸ, ਉਸਨੇ ਮੇਰੀ ਉਡੀਕ ਨਾ ਕੀਤੀ
ਪਰ ਮੈਂ ਉਸਨੂੰ ਮੁਆਫ ਕੀਤਾ, ਕੋਈ ਤ੍ਰਿਸਕਾਰ ਨਹੀਂ
ਹਾਂ ਉਸਦੀ ਖਾਤਰ ਹੀ ਮੈਂ ਸਭ ਕੁਝ ਭੁਲਾ ਦਿਤਾ
ਪਰ ਉਹ ਜੋ ਪਹਿਲਾਂ ਹੀ ਉਸਦੇ ਨਾਲ ਸੀ
ਪਰ ਉਹ ਜੋ ਪਹਿਲਾਂ ਹੀ ਉਸਦੇ ਨਾਲ ਸੀ
ਉਸਦੀ ਮੈਂ ਕਰਾਂਗਾ ਉਡੀਕ!
ਹਾਂ ਉਸਦੀ ਖਾਤਰ ਹੀ ਮੈਂ ਸਭ ਕੁਝ ਭੁਲਾ ਦਿਤਾ
ਪਰ ਉਹ ਜੋ ਪਹਿਲਾਂ ਹੀ ਉਸਦੇ ਨਾਲ ਸੀ
ਪਰ ਉਹ ਜੋ ਪਹਿਲਾਂ ਹੀ ਉਸਦੇ ਨਾਲ ਸੀ
ਉਸਦੀ ਮੈਂ ਕਰਾਂਗਾ ਉਡੀਕ!
|