ਕੁੱਤੇ ਚੀਕ ਰਹੇ ਹਨ ਉਹਨਾਂ ਨੂੰ ਮਾਸ ਪਾਓ, ਦੇਖੋ ਉਹ ਲੜਦੇ ਨੇ ਕਿ ਨਹੀਂ ਸ਼ਰਾਬੀਆਂ ਨੂੰ ਕੁਝ ਠੰਡਾ ਲੂਣ ਵਾਲਾ ਦਿਓ ਦੇਖੋ ਸ਼ਰਾਬ ਦੀ ਤੋਟ ਕੁਝ ਹਲਕੀ ਹੁੰਦੀ ਐ ਕਿ ਨਹੀਂ। ਕਾਵਾਂ ਨੂੰ ਕਦੇ ਮੋਟੇ ਨਾ ਹੋਣ ਦਿਓ ਤੇ ਲਾਲਚੀ ਰੇਵਨਾਂ ਨੂੰ ਡਰਾ ਕੇ ਉਡਾ ਦਿਓ ਪਰ ਪ੍ਰੇਮੀਆਂ ਨੂੰ ਪ੍ਰੇਮ ਕਰਨ ਦਿਓ - ਉਹਨਾਂ ਨੂੰ ਕਿਸੇ ਨਿਵੇਕਲੀ ਚੁੱਪ-ਭਰੀ ਥਾਂ ਵਿਚ ਛੱਡ ਦਿਓ। ਤੁਸੀਂ ਬੀਜ ਲਾਜ਼ਮੀ ਬੀਜੋ ਅਤੇ ਉਹ ਛੇਤੀ ਹੀ ਫੁੱਟ ਪੈਣਗੇ ਜੇ ਤੁਸੀਂ ਬੀਜ ਦਿਤੇ। ਠੀਕ ਐ, ਮੈਂ ਆਗਿਆ ਦਾ ਪਾਲਣ ਕਰਾਂਗਾ ਬੱਸ ਮੈਨੂੰ ਸੁਤੰਤਰਤਾ ਦੇ ਦੇਵੋ। ਕੁੱਤਿਆਂ ਨੂੰ ਬਚੇਖੁਚੇ ਮੀਟ ਦੇ ਟੁਕੜੇ ਪਾ ਦਿਤੇ ਸਨ ਪਰ ਦੇਖੋ! ਕੋਈ ਲੜਾਈ ਨਹੀਂ ਹੋਈ ਸ਼ਰਾਬੀਆਂ ਨੂੰ ਵੋਦਕਾ ਮਿਲ ਗਿਆ ਸੀ, ਪਰ ਉਹਨਾਂ ਇਕ ਤੁਪਕਾ ਵੀ ਅੰਦਰ ਨਹੀਂ ਕੀਤਾ। ਡਰਨਿਆਂ ਦੀ ਘਾਟ ਨਹੀਂ ਪਰ ਰੇਵਨ ਇਹਨਾਂ ਦੀ ਭੋਰਾ ਪਰਵਾਹ ਨੀ ਕਰਦੇ ਪ੍ਰੇਮੀਆਂ ਦੇ ਜੋੜੇ ਬਣਾਏ ਜਾਂਦੇ ਹਨ ਪਰ ਉਹ ਤਾਂ ਵਿਛੋੜਾ ਚਾਹੁੰਦੇ ਹਨ। ਮਿੱਟੀ ਵਿਚ ਬੀਜ ਪਾਇਆ ਹੈ ਪਰ – ਇਹ ਕਿਹੀ ਬੁਝਾਰਤ ਹੈ – ਕੋਈ ਅੰਗੂਰੀ ਨਹੀਂ ਨਿਕਲੀ ਮੈਨੂੰ ਕਲ੍ਹ ਸੁਤੰਤਰਤਾ ਮਿਲ ਗਈ ਸੀ ਪਰ ਦੱਸੋ ਹੁਣ ਮੈਂ ਇਹਨੂੰ ਕੀ ਕਰਾਂ?
© Ajmer Rode. ਅਨੁਵਾਦ, 2015