ਅਸੀਂ ਘੋੜੇ ਹਾਂ ਸਦੀਆਂ ਤੋਂ ਲੜਾਈਆਂ ਵਿਚ ਵਰਤੀਦੇ ਆ ਰਹੇ
ਅਸੀਂ ਪ੍ਰਾਜਿਤ ਹੋਏ ਕੁਲੀਨ ਲੋਕਾਂ ਨੂੰ ਪਿਠਾਂ ਤੇ ਚੁੱਕਿਆ ਹੈ
ਤੇ ਸਾਡੀਆਂ ਤਸਵੀਰਾਂ
ਪ੍ਰਸਿੱਧ ਚਿਤ੍ਰਕਾਰਾਂ ਨੇ ਬਣਾਈਆਂ ਹਨ
ਬਹੁਤ ਅਫਸਰਾਂ ਤੇ ਸਿਪਾਹੀਆਂ ਨੇ
ਸਾਡੀ ਸੰਭਾਲ ਕੀਤੀ ਸਾਨੂੰ ਪਿਆਰ ਕੀਤਾ
ਤੇ ਇਕ ਵਾਰ ਸਾਡੇ ਚੋਂ ਹੀ ਇਕ ਨੇ ਕੈਲਿਗੁਲਾ ਨੂੰ
ਚੁੱਕ ਕੇ ਅੱਗੇ ਲਿਆਂਦਾ, ਮਹਾਂ ਬੇਸਮਝੀ ਦੀ ਗੱਲ
|